top of page

MUSTARD FLOWER 

Sikh Genocide and the symbolism of the yellow mustard flower

In various cultures the colour yellow and its shades are associated with various meanings.

It has known to be associated with peace, death, courage, bravery, hope, warmth, energy, optimism, confidence, enlightenment, intellect, freshness of spring, light, and life.

Many cultures, races and religions which experienced the horrors of genocide have marked their annual genocide remembrance with symbolism. Sikhs suffered three genocides throughout their short history of 600 years. The most recent genocide occurred in 1980’s and 1990’s, but usually associated with November 1984 pogrom in India.

The mustard plant and its yellow flower has always been associated with Punjab, a Sikh province (now East Punjab), and holds a respectable place in both the Punjabi folk lore and its modern music. In 1980’s and 90’s the yellow mustard fields of Punjab became the killing grounds of the Sikh youth.

It would be befitting that the yellow mustard flower becomes the symbol of recent Sikh Genocide.

This flower represents Punjab, its farming traditions, and Sikh farmers. It represents the rich honourable Sikh history.

The yellow colour of the flower represents the Punjab and Sikh history reminding us of its rich traditions of martial race, bravery, courage, intellect, peace, and optimism. The colour also represents and guides us towards hope, confidence, warmth, healing, transformation, sustain, nurture, and life full of new beginnings.

Here is the yellow mustard flower painted in the remembrance of Sikh Genocide and in the honour of all victims and survivors. We are resilient, moving from victimhood to healing and new beginnings while embracing our history.

ਸਰ੍ਹੋਂ ਦਾ ਫੁੱਲ

ਪੀਲ਼ਾ ਸਰ੍ਹੋਂ ਦਾ ਫੁੱਲ ਸਿੱਖ ਘੱਲੂਘਾਰੇ ਦਾ ਪ੍ਰਤੀਕ

ਸੰਸਾਰ ਦੇ ਵੱਖੋ ਵੱਖ ਸੱਭਿਆਚਾਰਾਂ ਵਿੱਚ ਗੂੜ੍ਹੇ ਫਿੱਕੇ ਪੀਲ਼ੇ ਰੰਗਾਂ ਦੇ ਖਾਸ ਮਾਅਨੇ ਸਮਝੇ ਜਾਂਦੇ ਹਨ । ਪੀਲ਼ੇ ਰੰਗ ਦੀਆਂ ਅੱਡੋ-ਅੱਡ ਵੰਨਗੀਆਂ ਨੂੰ ਸ਼ਾਂਤੀ , ਸ਼ੋਕ, ਦ੍ਰਿੜਤਾ , ਬਹਾਦਰੀ, ਉਮੀਦ, ਨਿੱਘ, ਊਰਜਾ, ਆਸ , ਭਰੋਸੇ, ਚੇਤਨਤਾ, ਵਿੱਦਵਤਾ, ਸੱਜਰੀ ਬਸੰਤ, ਚਾਨਣ, ਜੀਵੰਤ ਅਤੇ ਚੜਦੀ ਕਲਾ ਦੇ ਅਰਥ ਹਾਸਿਲ ਹਨ ।

ਨਸਲਕੁਸ਼ੀ ਹੰਡਾ ਚੁੱਕੇ ਵੱਖੋ ਵੱਖ ਸੱਭਿਆਚਾਰਾਂ, ਕੌਮਾਂ ਅਤੇ ਧਰਮਾਂ ਨੇ ਆਪਣੇ ਸ਼ਹੀਦਾਂ ਦੀ ਸਾਲਾਨਾ ਯਾਦ ਲਈ ਵੱਖੋ ਵੱਖ ਰੂਪਕ ਸਥਾਪਿਤ ਕੀਤੇ ਹਨ । ਸਿੱਖ ਕੌਮ ਵੀ ਆਪਣੇ 600 ਸਾਲ ਦੇ ਥੋੜੇ ਜਿਹੇ ਸਮੇਂ ਵਿੱਚ ਹੀ ਤਿੰਨ ਘੱਲੂਘਾਰਿਆਂ ਵਿੱਚੋਂ ਲੰਘ ਚੁੱਕੀ ਹੈ । ਮੌਜੂਦਾ ਨਸਲਕੁਸ਼ੀ 1980 ਤੋਂ 1990 ਦੇ ਦਹਾਕੇ ਵਿੱਚ ਵਾਪਰੀ ਜਿਸਦਾ ਸਿਖਰ ਨਵੰਬਰ 1984 ਦਾ ਕਤਲੇਆਮ ਸੀ ।

ਸਰ੍ਹੋਂ ਦਾ ਬੂਟਾ ਅਤੇ ਇਸਦੇ ਪੀਲ਼ੇ ਫੁੱਲ ਸਦਾ ਤੋਂ ਸਿੱਖਾਂ ਦੀ ਜੱਦੀ ਭੋਇੰ , ਪੰਜਾਬ (ਹੁਣ ਦਾ ਚੜਦਾ ਪੰਜਾਬ ) ਨੂੰ ਦ੍ਰਿਸ਼ਟਮਾਨ ਕਰਦਾ ਹੈ ਅਤੇ ਪੰਜਾਬੀ ਲੋਕ-ਗਾਥਾ ਅਤੇ ਗੀਤਾਂ ਵਿੱਚ ਮੁਕਾਮੀ ਥਾਂ ਰੱਖਦਾ ਹੈ । ਪਰ 1980 ਦੇ ਦਹਾਕੇ ਵਿੱਚ ਸਰੋਂ ਦੇ ਖੇਤ ਸਿੱਖ ਗੱਭਰੂਆਂ ਦੇ ਖਾੜਕੂ ਸੰਘਰਸ਼ ਦੇ ਪਿੜ ਅਤੇ ਝੂਠੇ ਮੁਕਾਬਲਿਆਂ ਰਾਹੀਂ ਕਤਲਗਾਹ ਬਣ ਗਏ ।

ਸਰ੍ਹੋਂ ਦਾ ਪੀਲ਼ਾ ਫੁੱਲ ਕੌਮ ਦੇ ਮੌਜੂਦਾ ਘੱਲੂਘਾਰੇ ਦੀ ਸਾਂਝੀ ਪੀੜ ਅਤੇ ਅਹਿਸਾਸ ਦਾ ਰੂਪਕ ਹੈ । ਇਸ ਫੁੱਲ ਵਿੱਚੋਂ ਪੰਜਾਬ ਦਿਸਦਾ ਹੈ, ਪਿੰਡ ਤੇ ਖੇਤ ਦਿਸਦੇ ਹਨ, ਸਿੱਖ ਕਿਸਾਨ ਦਿਸਦਾ ਹੈ, ਸਿੱਖ ਕਿਰਤੀ ਦਿਸਦਾ ਹੈ, ਸਿੱਖਾਂ ਦਾ ਬੁਲੰਦ ਇਤਿਹਾਸ ਦਿਸਦਾ ਹੈ । ਫੁੱਲ ਦਾ ਪੀਲ਼ਾ ਰੰਗ ਪੰਜਾਬ ਅਤੇ ਸਿੱਖਾਂ ਦੇ ਮਾਣਮੱਤੇ ਇਤਿਹਾਸ ਨੂੰ ਚਿੰਨ੍ਹਿਤ ਕਰਦਾ , ਸਾਡੀ ਜੁਝਾਰੂ ਬਿਰਤੀ, ਬਹਾਦਰੀ, ਦਲੇਰੀ, ਵਿਦਵਤਾ, ਸ਼ਾਂਤੀ ਅਤੇ ਚੜ੍ਹਦੀ ਕਲਾ ਦੇ ਗੁਣਾਂ ਨੂੰ ਦਰਸਾਉਂਦਾ ਹੈ । ਇਹ ਰੰਗ ਭਰੋਸੇ , ਸਵੈ-ਮਾਣ , ਥਵਾਕ, ਭਰਦੇ ਜ਼ਖ਼ਮਾਂ, ਨਰੋਏਪਣ , ਅੜਨ, ਵੱਧਣ ਅਤੇ ਜੀਵਨ ਦੇ ਨਵੀਨ ਝਲਕਾਰਿਆਂ ਦਾ ਰਾਹ ਦਸੇਰਾ ਹੈ ।

ਇਹ ਸਰ੍ਹੋਂ ਦਾ ਪੀਲ਼ਾ ਫੁੱਲ ਸਿੱਖ ਨਸਲਕੁਸ਼ੀ ਨੂੰ ਯਾਦ ਕਰਦਿਆਂ, ਸੰਘਰਸ਼ ਵਿੱਚ ਸ਼ਹੀਦ ਹੋ ਗਏ , ਅਤੇ ਕਤਲੇਆਮ ਵਿੱਚ ਵਿੱਛੜ ਗਿਆਂ ਤੇ ਪੀੜਤਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਹਿਤ ਚਿਤਰਿਆ ਹੈ ।

ਅਸੀਂ ਦ੍ਰਿੜ੍ਹ ਹੋ ਕੇ , ਮਜ਼ਲੂਮ ਬਿਰਤੀ ਤਿਆਗ ਕੇ ਨਿੱਤ ਨਰੋਏ ਹੋ ਰਹੇ ਹਾਂ । ਆਪਣੇ ਵਡੇਰਿਆਂ ਦੀਆਂ ਬਾਤਾਂ ਤੇ ਕਥਾਵਾਂ ਨੂੰ ਹਿਰਦੇ ਵਿੱਚ ਵਸਾ ਕੇ ਨਵੀਆਂ ਵਾਟਾਂ ਦੇ ਰਾਹੀ ਹਾਂ ।

Flower-WhiteBK.jpg

NOTICE: © 2023 mustardFLOWER.net - material on this page can be used for educational purpose with credit and email notification to us

bottom of page